ਪਾਣੀ ਦੀ ਗੁਣਵੱਤਤਾ ਜਾਂਚ ਅਤੇ ਨਿਗਰਾਨੀ
ਸਾਫ ਅਤੇ ਸ਼ੁਧ ਪਾਣੀ ਦੀ ਸਪਲਾਈ ਸੁਨਿਸਿਚਤ ਕਰਵਾਉਣ ਦੇ ਉਪਰਾਲੇ ਵਜੋਂ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੀ ਜਾਂਚ ਪਹਿਲਾਂ ਸੋਮੇ ਦੀ ਉਸਾਰੀ ਸਮੇਂ ਕੀਤੀ ਜਾਂਦੀ ਹੈ ਅਤੇ ਵੇਖਿਆ ਜਾਂਦਾ ਹੈ ਕਿ ਸਪਲਾਈ ਕੀਤੇ ਜਾਣ ਵਾਲੇ ਪਾਣੀ ਵਿੱਚ ਰਸਾਇਣਕ ਪਦਾਰਥ ਨਿਰਧਾਰਿਤ ਕੀਤੇ ਮਾਪਦੰਡ ਦੀ ਚਰਨ ਸੀਮਾ ਵਿੱਚ ਹੁਣ ਇਸ ਤੋਂ ਉਪਰੋਕਤ ਪਿਛੋਂ ਚਲ ਰਹੀਆਂ ਸਕੀਮਾਂ ਤੋਂ ਪਾਣੀ ਦੇ ਨਮੂਨਿਆਂ ਦੀ ਖਪਤਕਾਰਾਂ ਦੇ ਘਰਾਂ ਤੋਂ ਪਾਣੀ ਲੈ ਕੇ ਜਾਂਚ ਕੀਤੀ ਜਾਂਦੀ ਤਾਂ ਜੋ ਸਪਲਾਈ ਕੀਤੇ ਜਾ ਰਹੇ ਪਾਣੀ ਦੀ ਗੁਣਵਤਾ ਹਰ ਵੇਲੇ ਸੁਨਿਸਿਚਤ ਕੀਤੀ ਜਾ ਸਕੇ । ਪਾਣੀ ਦੇ ਗੁਣਵਤਾ ਨੂੰ ਜਾਂਚਣ ਲਈ ਹੇਠ ਦਰਸਾਏ ਅਨੁਸਾਰ ਕਦਮ ਲਏ ਜਾਂਦੇ ਹਨ-
1. ਨਿਰੰਤਰ ਪਾਣੀ ਦੀ ਜਾਂਚ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਜਲ ਸਪਲਾਈ ਸਕੀਮਾਂ ਤੋਂ ਪਰਾਪਤ ਹੋ ਰਹੇ ਪਾਣੀ ਦੀ ਗੁਣਵਤਾ ਦੀ ਜਾਂਚ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਅਨੁਸਾਰ ਵਿਭਾਗ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰ, ਉਪ ਮੰਡਲ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ ਲੋੜ ਅਨੁਸਾਰ ਪਾਣੀ ਦੇ ਸੈਪਲਾਂ ਦੀ ਜਾਂਚ ਕਰਵਾਉਂਦੇ ਹਨ । ਹਰ ਇੰਜੀਨੀਅਰ ਲਈ ਮਹੀਨੇਵਾਰ ਟੀਚਾ ਮਿਥਿਆ ਗਿਆ ਕਿ ਪਾਣੀ ਦੇ ਸੈਂਪਲਾਂ ਦੇ ਟੈਸਟ ਕਰਵਾਉਣਗੇ । ਜੇਕਰ ਕਿਸੇ ਵੀ ਪਾਣੀ ਦੇ ਸੈਂਪਲ ਦੀ ਗੁਣਵਤਾ ਨਿਰਧਾਰਤ ਸੀਮਾ ਦੇ ਅੰਦਰ ਨਹੀਂ ਪਾਈ ਜਾਂਦੀ ਤਾਂ ਬਿਨਾਂ ਕੋਈ ਸਮਾਂ ਗਵਾਏ ਉਪਰਾਲੇ ਵਜੋਂ ਕਦਮ ਉਠਾਏ ਜਾਂਦੇ ਹਨ । ਇਸ ਦੇ ਫਲਸਰੂਪ-
(ੳ) ਹਰ ਮਹੀਨੇ ਪੇਂਡੂ ਜਲ ਸਪਲਾਈ ਸਕੀਮਾਂ ਤੋਂ ਰੋਗ ਮੁਕਤ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ (ਕਲੋਰੀਨੇਸ਼ਨ ਸਿਲਵਰ ਆਉਨਾਈਜੇਸ਼ਨ ਦੁਆਰਾ) ਪਾਣੀ ਦੇ 4450 ਨੁਮਾਇੰਦੇ ਨਰੀਖਣ ਕੀਤਾ ਗਿਆ ਹੈ ।
(ਅ) ਹਰ ਮਹੀਨੇ 3000 ਪਾਣੀ ਦੇ ਸੈਂਪਲ ਭੌਤਿਕ ਅਤੇ ਰਸਾਇਣਕ ਜਾਂਚ ਲਈ ਇਕੱਠੇ ਕੀਤੇ ਜਾਣ ਦਾ ਟੀਚਾ ਹੈ ।
(ੲ) ਇਸੇ ਤਰਾਂ ਤਕਰੀਬਨ 2140 ਪਾਣੀ ਦੇ ਸੈਂਪਲ ਹਰ ਮਹੀਨੇ ਜੀਵਾਣੂਆਂ ਦੀ ਜਾਂਚ ਦੇ ਸੰਕੇਤ ਵੱਜੋਂ H2S ਵਾਇਲ ਦੁਆਰਾ ਟੈਸਟ ਕੀਤੇ ਜਾਂਦੇ ਹਨ । ਇਸ ਜਾਂਚ ਰਾਹੀ ਜਦੋਂ ਵੀ ਪਾਣੀ ਦੇ ਦੂਸ਼ਿਤ ਹੋਣ ਦਾ ਸੰਕੇਤ ਪਰਾਪਤ ਹੁੰਦਾ ਤਾਂ ਤੁਰੰਤ ਹੀ ਜੀਵਾਣੂਆਂ ਬਾਰੇ ਮੁਕੰਮਲ ਜਾਂਚ ਲਈ ਪਾਣੀ ਦੇ ਸੈਂਪਲ ਦਾ ਟੈਸਟ ਕਰਵਾਇਆ ਜਾਂਦਾ ਹੈ ।
2. ਪੰਚਾਇਤੀ ਰਾਜ ਸੰਸਥਾਵਾਂ ਨੂੰ ਟਰੇਨਿੰਗ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਿੰਡ ਦੇ ਲੋਕਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਕਾਮਿਆਂ ਨੂੰ ਸਿਖਿਆ ਦੇਣ ਲਈ ਵਰਕਸ਼ਾਪਾਂ ਕਰਦਾ ਹੈ । ਪਰਤੀ ਇਕ ਵਰਕਸ਼ਾਪ ਵਿੱਚ ਘੱਟੋ ਘੱਟ 5 ਪਿੰਡ ਰੱਖੇ ਜਾਂਦੇ ਹਨ ਅਤੇ ਹਰ ਇੱਕ ਪਿੰਡ ਵਿੱਚੋਂ ਪੰਚਾਇਤੀ ਰਾਜ ਸੰਸਥਾਵਾਂ ਦੇ ਮੈਂਬਰਾਂ ਦੀ ਅਤੇ ਹੋਰ ਅਗਾਂਹਵਧੂ ਸੋਚ ਵਾਲੇ ਵਸਨੀਕਾਂ ਦੀ ਭਾਗੀਦਾਰੀ ਸੁਨਿਸਿਚਤ ਕੀਤੀ ਜਾਂਦੀ ਹੈ । ਸਾਰੇ ਪਿੰਡਾਂ ਨੂੰ ਇਹਨਾਂ ਟਰੇਨਿੰਗ ਪਰੋਗਰਾਮਾਂ ਅਧੀਨ ਕਵਰ ਕੀਤਾ ਜਾ ਰਿਹਾ ਹੈ ।
ਹਰ ਇੱਕ ਪਿੰਡ ਵਿੱਚ ਪਾਣੀ ਦੀ ਗੁਣਵਤਾ ਜਾਂਚਣ ਲਈ ਫੀਲਡ ਟੈਸਟਿੰਗ ਕਿੱਟ ਦਿੱਤੀ ਜਾਂਦੀ ਹੈ ਜੋ ਕਿ ਪਾਣੀ ਦੇ 12 ਅਲੱਗ ਅਲੱਗ ਪੈਰਾਮੀਟਰਾਂ ਤੇ ਜਾਂਚ ਕਰਨ ਦੇ ਯੋਗ ਹੈ ਅਤੇ ਇਸ ਨਾਲ ਘੱਟੋ ਘੱਟ 100 ਪਾਣੀ ਦੇ ਨਮੂਨਿਆਂ ਦੀ ਫਿਜੀਕਲ ਅਤੇ ਰਸਾਇਣਕ ਜਾਂਚ ਕੀਤੀ ਜਾ ਸਕਦੀ ਹੈ, ਜਿਵੇਂ ਕਿ ਪੀ. ਐਚ., ਖਾਰਾਪਣ, ਕਠੋਰਤਾ, ਕਲੋਰਾਇਡ, ਟੀ.ਡੀ.ਐਸ., ਫਲੋਰਾਇਡ, ਲੋਹਾ, ਅਮੋਨੀਆ, ਨਾਈਟਰੇਟ, ਫਾਸਫੇਟ ਅਤੇ ਪਾਣੀ ਵਿੱਚ ਉਪਲੱਬਧ ਬਾਕੀ ਕਲੋਰੀਨ । ਇਸ ਤੋਂ ਇਲਾਵਾ H2S ਕਿੱਟਾਂ ਵੀ ਜੀਵਾਣੂ ਸੰਕਰਮਣ ਲਈ ਵਖਰੇ ਸਰੋਤਾਂ ਤੋਂ ਪਾਣੀ ਜਾਂਚ ਕਰਨ ਲਈ ਅਲੱਗ ਅਲੱਗ ਪਿੰਡਾਂ ਨੂੰ ਵੰਡੀਆਂ ਜਾਂਦੀਆਂ ਹਨ ।
3 . ਮੋਬਾਇਲ ਪਾਣੀ ਪਰੀਖਿਆ ਪਰਯੋਗਸ਼ਾਲਾ
ਪੰਜਾਬ ਰਾਜ ਦੇ ਪੇਂਡੂ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਗੁਣਵਤਾ ਦੀ ਜਾਂਚ ਕਰਨ ਲਈ ਵਿਭਾਗ ਵਲੋਂ ਇਕ ਮੋਬਾਇਲ ਪਾਣੀ ਪਰੀਖਿਆ ਪਰਯੋਗਸ਼ਾਲਾ ਦੀਆਂ ਸੇਵਾਵਾਂ ਵੀ ਉਪਲੱਬਧ ਕਰਵਾਈਆਂ ਗਈਆਂ ਹਨ । ਇਹ ਪਰਯੋਗਸ਼ਾਲਾ ਦੁਅਰਾ ਮੌਕੇ ਤੇ ਹੀ ਫਿਜੀਕਲ ਅਤੇ ਰਸਾਇਣਕ ਟੈਸਟ ਜਿਵੇਂ ਕਿ ਗੰਧਲਾਪਣ, ਪੀ. ਐਚ. ਅਤੇ ਸੱਤ ਬੁਨਿਆਦੀ ਰਸਾਇਣਕ ਟੈਸਟ (ਫਲੋਰਾਇਡ, ਲੋਹਾ, ਬਚੀ ਹੋਈ ਕਲੋਰੀਨ, ਨਾਈਟਰੇਟ ਸਲਫੇਟ, ਟੀ.ਡੀ.ਐਸ. ਅਤੇ ਖਾਰਾਪਣ) ਚਾਰ ਭਾਰੀ ਧਾਤਾਂ (ਕੈਡੀਅਮ, ਸਿੱਕਾ ਆਰਸੈਨਿਕ ਅਤੇ ਖਣਿਜ) ਅਤੇ ਪਾਣੀ ਦੇ ਨਮੂਨਿਆਂ ਵਿੱਚ ਜੀਵਾਣੂਆਂ ਦੀ ਮਾਤਰਾ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਪਾਣੀ ਦੀ ਗੁਣਵਤਾ ਦੀ ਸਮਸਿਆ ਦੀ ਪਹਿਚਾਣ ਕਰਨ ਵਿੱਚ ਮਦਦ ਕਰਦੀ ਹੈ । ਇਹ ਪਰਯੋਗਸ਼ਾਲਾ ਵਿਭਾਗ ਦੁਆਰਾ ਜਾਂਚ ਕੀਤੀਆਂ ਗਈਆਂ ਅਲੱਗ ਅਲੱਗ ਜਲ ਸਪਲਾਈ ਸਕੀਮਾਂ ਦੇ ਨਮੂਨਿਆਂ ਨੂੰ ਲਗਾਤਾਰ ਕਰਾਸ ਚੈੱਕ ਵੀ ਕਰਦੀ ਹੈ ।
4. ਪਾਣੀ ਪਰੀਖਿਆ ਸਹੂਲਤਾਂ ਦੀ ਮਜਬੂਤੀ ਕਰਨ
ਇਸ ਵੇਲੇ ਵਿਭਾਗ ਵਿਚ ਜਿਲਾ ਬਠਿੰਡਾ, ਫਿਰੋਜ਼ਪੁਰ, ਅੰਮਿ੍ਤਸਰ ਵਿਖੇ ਤਿੰਨ ਜੋਨਲ ਪਰਯੋਗਸ਼ਾਲਾ ਅਤੇ ਪਟਿਆਲਾ ਵਿੱਚ ਇੱਕ ਕੇਂਦਰੀ ਪਾਣੀ ਪਰੀਖਆ ਪਰਯੋਗਸ਼ਾਲਾ ਹੈ । ਇਸ ਤੋਂ ਇਲਾਵਾ ਜਲ ਸਪਲਾਈ ਸਕੀਮਾਂ ਦੇ ਨੇੜੇ ਪਰੀਖਿਆ ਸਹੂਲਤ ਪਰਧਾਨ ਲਈ ਸਾਰੇ ਜਿਲਾ ਹੈਡਕੁਆਟਰਾਂ ਵਿੱਚ ਅਤੇ ਸੱਤ ਹੋਰ ਮੰਡਲ ਪੱਧਰ ਤੇ ਪਰਯੋਗਸ਼ਾਲਾ ਖੋਲੀਆਂ ਗਈਆਂ ਹਨ । ਇਹ ਪਰਯੋਗਸ਼ਾਲਾ ਪਠਾਨਕੋਟ, ਰਾਜਪੁਰਾ, ਅਨੰਦਪੁਰ ਸਾਹਿਬ, ਅਬੋਹਰ, ਫਾਜਿਲਕਾ, ਮਲੋਟ ਅਤੇ ਬਟਾਲਾ ਵਿਚ ਬਣਾਈਆਂ ਗਈਆਂ ਹਨ । ਇਹ ਪਰਯੋਗਸ਼ਾਲਾ ਭਾਰਤੀ ਮਾਣਕ ਬਿਊਰੋ ਦੁਆਰਾ ਨਿਰਧਾਰਤ ਮਾਣਕਾ ਅਨੁਸਾਰ ਪਾਣੀ ਦੀ ਗੁਣਵਤਾ ਦੀ ਜਾਂਚ ਆਈ. ਐਸ. ਆਈ. ਕੋਡ ਬੀ.ਆਈ.ਐਸ. – 10500 – 1991 ਮੁਤਾਬਕ ਹਨ ।
5. ਪਾਣੀ ਵਿੱਚ ਰਸਾਇਣਕ ਪਦਾਰਥਾਂ ਦੇ ਬਿਊਰੋ ਆਫ ਇੰਡੀਆ ਵੱਲੋਂ ਨਿਰਧਾਰਤ ਕੀਤੇ ਮਾਪਦੰਡ