ਭੂਗੌਲਿਕ ਖੇਤਰ
ਪੰਜਾਬ ਭਾਰਤ ਦੇ ਉੱਤਰ ਪੱਛਮ fਵੱਚ ਸਥਿੱਤ ਹੈ ਅਤੇ ਇਹ ਪਾfਕਸਤਾਨ ਦੇ ਪੱਛਮ, ਜੰਮੂ ਅਤੇ ਕਸ਼ਮੀਰ ਦੇ ਉਤਰ ਭਾਰਤੀ ਰਾਜਾਂ, ਹਰਿਆਣਾ, ਹਿਮਾਚਲ ਪਰਦੇਸ਼ ਅਤੇ ਰਾਜਸਥਾਨ ਦੇ ਦੱਖਣ ਵਿੱਚ ਸਥਿੱਤ ਹੈ । ਪੰਜਾਬ ਰਾਜ 50362 ਵਰਗ fਕਲੇਮੀਟਰ ਦੇ ਖੇਤਰ fਵੱਚ ਫੈfਲਆ ਹੋਇਆ ਹੈ (ਜੋ ਦੇਸ਼ ਦੇ ਕੁੱਲ ਭਗੌਲਿਕ ਖੇਤਰ ਦਾ 1.54% ਹੈ) । ਪੰਜਾਬ ਦੀ ਰਾਜਧਾਨੀ ਚੰਡੀਗੜ ਹੈ । ਰਾਜ ਵਿੱਚ 2011 ਦੀ ਜਨਗਣਨਾ ਮੁਤਾਬਿਕ ਪੁਰਸ਼ ਜਨਸੰਖਿਆ 146 ਲੱਖ ਹੈ ਅਤੇ ਇਸਤਰੀਆਂ ਦੀ ਜਨਸੰਖਿਆ 131 ਲੱਖ ਹੈ । ਰਾਜ ਵਿੱਚ 12581 ਪਿੰਡ ਅਤੇ 143 ਸ਼ਹਿਰ (2011 ਦੀ ਜਨਸੰਖਿਆ ਮੁਤਾਬਿਕ) ਹਨ । ਪ੍ਬੰਧਕੀ ਢਾਂਚੇ ਅਨੁਸਾਰ ਇਸ ਰਾਜ ਵਿੱਚ 4 ਮੰਡਲ, 22 ਜਿਲੇ ਅਤੇ 142 ਬਲਾਕ ਹਨ ।
ਰਾਜ ਦੇ ਉਤਰੀ ਅਤੇ ਵਿੱਚਕਾਰਲੇ ਜਿਲਿਆਂ ਵਿੱਚ ਪੀਣਯੋਗ ਪਾਣੀ ਉਪਰਲੀ ਸਤਾ (Aqufer) ਵਿੱਚ ਉਪਲੱਬਧ ਹੈ । ਫੈਕਟਰੀਆਂ ਦੁਆਰਾ ਪਰਦੂਸ਼ਿਤ / ਦੂਸ਼ਿਤ ਪਾਣੀ ਦੇ ਨਰਵਾਹਨ ਕਾਰਣ ਇਹਨਾਂ ਇਲਾਕਿਆਂ ਦਾ ਪਾਣੀ ਪੀਣ ਯੋਗ ਨਹੀਂ ਹੈ । ਰਾਜ ਦੇ ਦੱਖਣੀ ਜਿਲਿਆਂ ਵਿੱਚ ਵੀ ਧਰਤੀ ਹੇਠਲਾ ਪਾਣੀ ਪੀਣ ਲਈ ਅਸੁਰੱਖਿਅਤ ਹੈ । ਫਲੋਰਾਇਡਸ ਦੇ ਉੱਚ ਇਕਾਰਗਤਾ ਪੱਧਰ ਕਾਰਣ ਆਉਂਦੀਆਂ ਇਸ ਖੇਤਰ ਵਿੱਚ ਫਲੋਰੋਸਿਸ ਦਾ ਰੋਗ ਇੱਕ ਆਮ ਗੱਲ ਹੈ, ਕੇਵਲ ਸਰਹੰਦ ਨਹਿਰ ਅਧੀਨ ਸੰਚਾਈ ਨਹਿਰਾਂ ਤੋਂ ਦੱਖਣੀ ਜਿਲਿਆਂ ਵਿੱਚ ਪੀਣ ਦਾ ਪਾਣੀ ਉਪਲੱਬਧ ਹੈ । ਨਹਿਰ ਦਾ ਪਾਣੀ ਵੀ ਸਾਰੇ 365 ਦਿਨ ਉਪਲੱਬਧ ਨਹੀਂ ਹੁੰਦਾ । ਇਸ ਲਈ ਪਾਣੀ ਨੂੰ ਵੱਡੇ ਟੈਂਕਾਂ ਵਿੱਚ ਭੰਡਾਰ ਕਰ ਕੇ ਰੱਖਣਾ ਜਲ ਸਪਲਾਈ ਦੀ ਆਪੂਰਤੀ ਹੈ । ਇਸ ਤੋਂ ਇਲਾਵਾ ਸੰਚਾਈ, ਨਹਿਰ ਦੇ ਪਾਣੀ ਦੀ ਉੱਚ ਟਰਬੀਡਿਟੀ ਨੂੰ ਬਣਾਉਣ ਲਈ ਪਾਣੀ ਨੂੰ ਮੈਡੀਸੈਂਟ ਕੀਤਾ ਜਾਂਦਾ ਹੈ ।
ਪਿੰਡਾਂ ਵਿੱਚ ਪੀਣ ਵਾਲੇ ਅਤੇ ਖਾਣਾ ਤਿਆਰ ਕਰਨ ਦੇ ਲਈ ਵੀ ਉਪਲੱਬਧਤਾ ਨੂੰ ਸੁਨਿਸ਼ਚਤ ਕਰਨ ਲਈ ਰਿਵਰਸ ਓਸਮੋਸਿਸ / ਡੀਫਲੋਰਾਈਡੇਸਨ ਪਲਾਂਟ ਵੀ ਅਜਿਹੀਆਂ ਸਕੀਮਾਂ ਤੇ ਲਗਾਏ ਜਾਂਦੇ ਹਨ ਜਿੱਥੇ ਪੀਣ ਵਾਲਾ ਪਾਣੀ ਉਪਲੱਬਧ ਨਾ ਹੁੰਦਾ ਹੋਵੇ ਜਾਂ ਕੁਆਲਟੀ ਠੀਕ ਨਾ ਹੋਵੇ ਜਿਵੇਂ ਕਿ−
1. ਮੌਜੂਦਾ ਨਹਿਰੀ ਪਾਣੀ ਤੇ ਅਧਾਰਿਤ ਵਾਟਰ ਵਰਕਸ ਜੋ ਨਹਿਰ ਦੇ ਆਖਿਰ ਵਿੱਚ ਸਥਿੱਤ ਹੈ, ਨਤੀਜੇ ਵਜੋਂ ਸਾਲ ਦੇ ਕਈ ਦਿਨਾਂ ਵਿੱਚ ਪਾਣੀ ਨਹੀਂ ਹੁੰਦਾ ।
2. ਟਿਊਬਵੈਲ ਅਧਾਰਿਤ ਸਰੋਤਾਂ ਜਿਹਨਾਂ ਦੇ ਪਾਣੀ ਵਿੱਚ−
(ੳ) ਟੀ.ਡੀ. ਐਸ/ ਫਲੋਰਾਈਡਸ ਆਦ ਨਿਰਧਾਰਿਤ ਸੀਮਾਂ ਤੋਂ ਜਿਆਦਾ ਹੋਣ ਜਾਂ
(ਅ) ਯੁਰੇਨਿਅਮ /ਹੋਰ ਭਾਰੀ ਧਾਤਾਂ ਅਨੁਮਾਨ ਸੀਮਾਂ ਤੋਂ ਜਿਆਦਾ ਹੋਣ ।
ਮੌਜੂਦਾ ਜਲ ਸਪਲਾਈ ਸਕੀਮਾਂ ਅਗਲੇ 15 ਸਾਲ ਤੱਕ ਦੀ ਅਬਾਦੀ ਨੂੰ ਧਿਆਨ ਵਿੱਚ ਰੱਖ ਕੇ 70 ਲੀਟਰ ਪਰਤੀ ਵਿਅਕਤੀ ਪਰਤੀ ਦਿਨ ਪੀਣ ਦੇ ਪਾਣੀ ਨੂੰ ਉਪਲੱਬਧ ਕਰਾਉਣ ਲਈ ਬਣਾਈਆਂ ਜਾ ਰਹੀਆਂ ਹਨ ।
ਪੇਂਡੂ ਅਬਾਦੀ ਆਪਣੇ ਪੀਣ ਵਾਲੇ ਪਾਣੀ ਦੀਆਂ ਜਰੂਰਤਾਂ ਅਤੇ ਪਸ਼ੂਆਂ ਲਈ ਪਾਣੀ ਦੀ ਜਰੂਰਤ ਨੂੰ ਪੂਰਾ ਕਰਨ ਲਈ ਜਮੀਨ ਦੇ ਪਾਣੀ / ਨਹਿਰੀ ਪਾਣੀ ਉਪਰ ਨਿਰਭਰ ਕਰਦੀ ਹੈ । ਉਹ ਬਸਤੀਆਂ ਜਿਹੜੀਆਂ ਹੇਠ ਲਿਖੇ ਮਾਪਦੰਡਾਂ ਨੂੰ ਪੂਰਾ ਕਰਦੀਆਂ ਹਨ ਉਹਨਾਂ ਨੂੰ ਐਨ ਸੀ / ਐਨ ਐਸ ਐਸ ਕਿਹਾ ਗਿਆ ਹੈ ।
• ਜਿਹਨਾਂ ਬਸਤੀਆਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੈਦਾਨੀ ਇਲਾਕਿਆਂ ਵਿੱਚ 1.6 ਕਿ.ਮੀ. ਦੇ ਅੰਦਰ ਮੌਜੂਦ ਨਹੀਂ ਜਾਂ
• ਪਹਾੜੀ ਖੇਤਰ ਵਿੱਚ 100 ਮੀਟਰ ਤੇ ਜਿਆਦਾ ਉਚਾਈ ਜਾਂ ਨਿਮਾਣ ਤੇ ਉਪਲੱਬਧ ਹੋਵੇ ਜੇਕਰ ਪਾਣੀ ਕਿਸੇ ਨਿਜੀ ਜਾਂ ਕੁਦਰਤੀ ਸੌਮੇ ਤੋਂ ਆਉਂਦਾ ਹੋਵੇ
• ਉਹਨਾਂ ਬਸਤੀਆਂ ਨੂੰ ਜੋ ਪਰਾਈਵੇਟ ਸੋਮਿਆਂ ਤੋਂ ਪਾਣੀ ਲੈਂਦੇ ਹਨ ਤਾਂ ਹੀ ਕਵਰਡ ਮੰਨਿਆ ਜਾਂਦਾ ਹੈ ਜੇਕਰ ਉਹਨਾਂ ਨੂੰ ਸਾਫ ਅਤੇ ਪੂਰਣ ਮਾਤਰਾ ਵਿਚ ਪਾਣੀ ਉਪਲੱਬਧ ਹੋਵੇ ।
ਜਿਹਨਾਂ ਪਿੰਡਾਂ ਨੂੰ ਪਹਿਲਾਂ ਹੀ ਐਫ ਸੀ ਦੀ ਸ਼ਰੇਣੀ ਵਿੱਚ ਲਿਆ ਗਿਆ ਹੈ ਪਰ ਜੇ ਉਹ ਪਿੰਡ ਦੇ ਵਾਸੀਆਂ ਨੂੰ ਉਹਨਾਂ ਜਰੂਰਤਾਂ ਅਨੁਸਾਰ ਸ਼ੁੱਧ ਪਾਣੀ ਮੁਹੱਈਆ ਨਹੀਂ ਹੁੰਦਾ ਤਾਂ ਉਸ ਨੂੰ ਐਨ ਐਸ (ਨੋ ਸੇਫ ਸੋਰਸ) ਪਿੰਡ ਮੰਨਿਆ ਜਾਵੇਗਾ ।
ਜਿਹਨਾਂ ਪਿੰਡਾਂ /ਬਸਤੀਆਂ ਨੂੰ ਸਾਫ ਪੀਣ ਵਾਲਾ ਪਾਣੀ ਮੈਦਾਨੀ ਇਲਾਕੇ ਵਿੱਚ 1.6 ਕਿ.ਮੀ.ਵਿੱਚ ਅਤੇ ਪਹਾੜੀ ਇਲਾਕੇ ਵਿੱਚ 100 ਮੀਟਰ ਤੋਂ ਮਿਲਦਾ ਹੈ ਪਰੰਤੂ ਪਾਣੀ ਦੀ ਮਾਤਰਾ 10 LPCD ਤੋਂ 40 LPCD ਤੱਕ ਹੈ ਉਸ ਨੂੰ ਪਾਰਸ਼ਲੀ ਕਵਰਡ ਪਿੰਡਾਂ / ਬਸਤੀਆਂ ਮੰਨਿਆ ਜਾਂਦਾ ਹੈ ।
ਬਾਕੀ ਸਾਰੀਆਂ ਬਸਤੀਆਂ ਨੂਂ ਐਫ.ਸੀ. ਫੂਲੀ ਕਵਰਡ ਮੰਨਿਆ ਜਾਂਦਾ ਹੈ