ਉਦੇਸ਼
• ਇਸ ਵਿਭਾਗ ਦਾ ਮੁੱਖ ਕੰਮ ਪੇਂਡੂ ਖੇਤਰ ਵਿੱਚ ਸ਼ੁੱਧ ਪਾਣੀ ਮੁਹੱਈਆ ਕਰਵਾਉਣਾ ਹੈ ਅਤੇ ਸਾਫ ਸਫਾਈ ਦਾ ਸੰਚਾਰੂ ਰੂਪ ਵਿੱਚ ਪ੍ਬੰਧ ਕਰਨਾ ਹੈ ।
• ਪੇਂਡੂ ਖੇਤਰ ਨੂੰ ਨਿਯਮਤ ਤੌਰ ਤੇ ਪਾਣੀ ਦੀ ਸੁਰੱਖਿਅਤ ਸਪਲਾਈ ਦੇਣਾ ।
• ਧਰਤੀ ਦੇ ਹੇਠਲੇ, ਧਰਤੀ ਦੇ ਉਪਰਲੇ ਅਤੇ ਮੀਂਹ ਦੇ ਪਾਣੀ ਦੀ ਸਹੀ ਅਤੇ ਸੁਚੱਜੇ ਢੰਗ ਨਾਲ ਵਰਤੋਂ ਕਰਨਾ ਹੈ ।
• ਜਲ ਸਪਲਾਈ ਸਕੀਮਾਂ ਦੀ ਵਿਉਂਤਬੰਦੀ ਬਣਾਉਣ ਵੇਲੇ ਪੇਂਡੂ ਲੋਕਾਂ ਨੂੰ ਸ਼ਾਮਿਲ ਕਰਨਾ ਅਤੇ ਉਹਨਾਂ ਨੂੰ ਸਕੀਮ ਦਾ ਸਾਂਭ ਸੰਭਾਲ ਅਤੇ ਸੰਚਾਲਨ ਦੇ ਕੰਮ ਲਈ ਯੌਗ ਬਣਾਉਣਾ ।
• ਘਰਾਂ ਵਿੱਚ ਵਿਅਕਤੀਗਤ ਸ਼ੋਚਾਲਿਆ ਦਾ ਨਿਰਮਾਣ ਅਤੇ ਸੀਵਰੇਜ ਪਰਣਾਲੀ ਦੀ ਉਸਾਰੀ ਕਰਵਾਉਣਾ ਅਤੇ ਸਾਫ ਸਫਾਈ ਵਿੱਚ ਸੁਧਾਰ ਕਰਨਾ ।
• ਪਿੰਡ ਨੂੰ ਨਿਰਮਲ ਗਰਾਮ ਬਣਾਉਣ ਲਈ ਪੇਂਡੂ ਲੋਕਾਂ ਨੂੰ ਆਪਣੀ ਜਲ ਸਪਲਾਈ ਸਕੀਮ ਨੂੰ ਚੰਗੀ ਤਰਾਂ ਚਲਾਉਣ ਲਈ ਅਤੇ ਸਾਫ ਸਫਾਈ ਦਾ ਪਰਬੰਧ ਕਰਨ ਲਈ ਉਤਸ਼ਾਹਤ ਕਰਨਾ ।
ਇਸ ਦੇ ਇਲਾਵਾ, ਸਰਵਜਨਕ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਲਈ ਮਾਰਗਦਰਸ਼ਨ ਪਰਦਾਨ ਕਰਨਾ, ਪਾਣੀ ਜਨਿਤ ਰੋਗਾਂ ਅਤੇ ਹੋਰ ਸਿਹਤ ਖਤਰਿਆਂ ਦੇ ਬਾਰੇ ਜਾਗਰੂਕਤਾ ਪੈਦਾ ਕਰਨਾ ਜੋ ਕਿ ਸਫਾਈ ਦੀ ਕਮੀ ਅਤੇ ਖੁੱਲੇ ਵਿੱਚ ਸੋਚ ਦੇ ਕਾਰਣ ਹੁੰਦੇ ਹਨ