ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਜੋ ਸੰਨ 1956 ਨੂੰ ਹੋਂਦ ਵਿਚ ਆਇਆ ਸੀ, ਨੂੰ ਪਹਿਲਾਂ ਪੀ.ਡਬਲਿਯੂ.ਡੀ ਦੀ ਪਬਲਿਕ ਹੈਲਥ ਬ੍ਰਾਂਚ ਦੇ ਨਾਮ ਤੋ ਜਾਣਿਆ ਜਾਂਦਾ ਸੀ,। ਇਸਤੋਂ ਪਹਿਲਾਂ ਵਿਭਾਗ ਇਮਾਰਤਾਂ ਅਤੇ ਸੜਕਾਂ ਬਣਾਉਣ ਦੀ ਸ਼ਾਖਾ ਦਾ ਹਿੱਸਾ ਹੁੰਦਾ ਸੀ । ਵਿਭਾਗ ਪਬਲਿਕ ਹੈਲਥ ਇੰਜੀਨੀਅਰਿੰਗ ਦੇ ਸਾਰੇ ਕੰਮ ਕਰਨ ਲਈ ਜਿੰਮੇਵਾਰ ਸੀ ਜਿਵੇਂ ਕਿ ਸਰਕਾਰੀ ਇਮਾਰਤਾਂ/ ਸਰਕਾਰੀ ਸੰਸਥਾਵਾਂ, ਸ਼ਹਿਰੀ ਇਲਾਕੇ ਅਤੇ ਅਨਾਜ ਮੰਡੀ ਆਦਿ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਕੰਮ ਕਰਵਾਉਣੇ ।
ਸੰਨ 1975 ਵਿਚ (ਪੀ.ਡਬਲਿਯੂ.ਡੀ ਪਬਲਿਕ ਹੈਲਥ ਬ੍ਰਾਂਚ) ਦੇ ਕੰਮਾਂ ਨੂੰ ਤਿੰਨ ਖੇਤਰਾਂ ਵਿਚ ਵੰਡਿਆ ਗਿਆ ਜਿਵੇਂ ਕਿ ਸਰਕਾਰੀ ਕੰਮ, ਪੇਂਡੂ ਜਲ ਸਪਲਾਈ ਅਤੇ ਸਥਾਨਕ ਸਰਕਾਰਾਂ ਦੇ ਕੰਮ। ਸਰਕਾਰੀ ਕੰਮਾਂ ਦੀ ਬ੍ਰਾਂਚ ਅਧੀਨ ਸਾਰੇ ਸਰਕਾਰੀ ਇਮਾਰਤਾਂ, ਸ਼ਹਿਰੀ ਇਲਾਕੇ, ਹਰੀਜਨ ਬਸਤੀ ਅਤੇ ਅਨਾਜ ਮੰਡੀਆਂ ਆਦਿ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਕੰਮ ਦੀ ਉਸਾਰੀ ਅਤੇ ਦੇਖ-ਭਾਲ ਸੀ। ਪੇਂਡੂ ਜਲ ਸਪਲਾਈ ਦੇ ਖੇਤਰ ਦੀ ਜਿੰਮੇਦਾਰੀ ਪੇਂਡੂ ਜਲ ਸਪਲਾਈ ਸਕੀਮਾਂ ਦੀ ਵਿਉਂਤਬੰਦੀ ਅਤੇ ਡੀਜਾਈਨ ਬਣਾਉਣਾ, ਉਸਾਰੀ ਦਾ ਕੰਮ ਕਰਾਉਣਾ ਅਤੇ ਮੁਕੰਮਲ ਹੋਈ ਸਕੀਮ ਦੀ ਸਾਂਭ-ਸੰਭਾਲ ਕਰਨਾ ਸੀ ਜਦ ਕਿ ਸਥਾਨਕ ਸਰਕਾਰਾਂ ਦੇ ਖੇਤਰ ਦੀ ਜਿੰਮੇਦਾਰੀ ਨਗਰਪਾਲਿਕਾ ਦੇ ਅਧੀਨ ਆਉਂਦੇ ਇਲਾਕਿਆਂ ਨੂੰ ਜਲ ਸਪਲਾਈ ਅਤੇ ਸੀਵਰੇਜ ਦੀ ਸੁਵਿਧਾ ਮੁਹੱਈਆ ਕਰਵਾਉਣਾ ਸੀ। 1 ਜਨਵਰੀ 1977 ਤੋਂ ਸਥਾਨਕ ਸਰਕਾਰਾਂ ਦੇ ਖੇਤਰ ਨੂੰ ਇਕ ਵੱਖਰੇ ਬੋਰਡ ਦੇ ਵਿਚ ਤਬਦੀਲ ਕਰ ਦਿਤਾ ਗਿਆ ਜਿਸਦਾ ਨਾਮ ਜਲ ਸਪਲਾਈ ਅਤੇ ਸੀਵਰੇਜ ਬੋਰਡ ਰੱਖਿਆ ਗਿਆ ।
ਬਾਅਦ ਵਿਚ ਪਬਲਿਕ ਹੈਲਥ ਵਿਭਾਗ ਦਾ ਪੁਨਰ ਗਠਨ ਕੀਤਾ ਗਿਆ ਅਤੇ ਇਸਦੀ ਰਚਨਾ ਦੋ ਪੇਂਡੂ ਜਲ ਸਪਲਾਈ ਖੇਤਰਾਂ ਵਿਚ ਪੇਂਡੂ ਜਲ ਸਪਲਾਈ (ਦੱਖਣ), ਪੇਂਡੂ ਜਲ ਸਪਲਾਈ (ਉੱਤਰ) ਅਤੇ ਇੱਕ ਸਰਕਾਰੀ ਕੰਮਾਂ ਦਾ ਖੇਤਰ ਬਣਾਇਆ ਗਿਆ। ਪ੍ਰਸ਼ਾਸਕੀ ਨਿਯੰਤਰਣ ਲਈ ਵਿਭਾਗ ਪੰਜਾਬ ਸਰਕਾਰ, ਪਬਲਿਕ ਹੈਲਥ ਵਿਭਾਗ ਦੇ ਪ੍ਰਬੰਧਕੀ ਨਿਯੰਤਰਣ ਅਧੀਨ ਕੀਤਾ ਗਿਆ।
ਮਈ 2003 ਵਿਚ ਪੇਂਡੂ ਜਲ ਸਪਲਾਈ ਅਤੇ ਸਰਕਾਰੀ ਖੇਤਰਾਂ ਦੇ ਕੰਮਾਂ ਨੂੰ ਨਿਗਰਾਨ ਇੰਜੀਨੀਅਰ ਦੇ ਪੱਧਰ ਤੇ ਮਿਲਾ ਦਿਤਾ ਗਿਆ। ਫਲਸਰੂਪ ਪੇਂਡੂ ਜਲ ਸਪਲਾਈ ਡਵੀਜਨ ਅਤੇ ਸਰਕਾਰੀ ਕੰਮ ਦੇ ਡਵੀਜਨ ਇੱਕ ਨਿਗਰਾਨ ਇੰਜੀਨੀਅਰ ਦੇ ਅਧੀਨ ਕੰਮ ਕਰਨ ਲੱਗ ਪਏ ਅਤੇ ਵਿਭਾਗ ਦੇ ਤਿੰਨ ਵਿੰਗਾਂ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿੰਗ (ਦੱਖਣ), ਜਲ ਸਪਲਾਈ ਅਤੇ ਸੈਨੀਟੇਸ਼ਨ ਵਿੰਗ (ਉੱਤਰ) ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿੰਗ (ਸੈਂਟਰਲ) ਵਿੱਚ ਸਿੱਧੇ ਤੌਰ ਤੇ ਤਿੰਨ ਮੁੱਖ ਇੰਜੀਨੀਅਰਾਂ ਦੇ ਅਧੀਨ ਤਬਦੀਲ ਕਰ ਦਿਤਾ ਗਿਆ। ਸਾਲ 2004 ਵਿਚ ਵਿਭਾਗ ਦੇ ਪਬਲਿਕ ਹੈਲਥ ਦਾ ਨਾਮ ਬਦਲ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਰੱਖ ਦਿਤਾ ਗਿਆ ।
ਮਿਤੀ 31-08-2009 ਨੂੰ ਪੇਂਡੂ ਜਲ ਸਪਲਾਈ ਅਤੇ ਸਰਕਾਰੀ ਕੰਮਾਂ ਦੀ ਉਸਾਰੀ ਲਈ ਤੈਨਾਤ ਕੀਤੇ ਮੰਡਲ ਅਤੇ ਉਪ ਮੰਡਲ ਦਫਤਰਾਂ ਦਾ ਪੁਨਰਗਠਨ ਹੇਠ ਲਿਖੇ ਉਦੇਸ਼ ਪ੍ਰਾਪਤ ਕਰਨ ਲਈ ਕੀਤਾ ਗਿਆ ਹੈ।
(i) ਉਪਲੱਬਧ ਤਕਨੀਕੀ ਅਮਲੇ ਦਾ ਸਰਵੋਤਮ ਉਪਯੋਗ
(ii)ਵਿਭਾਗ ਦੇ ਵੱਖ-ਵੱਖ ਮੰਡਲਾਂ ਵਿੱਚ ਕੰਮ ਦੀ ਬਰਾਬਰ ਵੰਡ ਕਰਕੇ ਜਲ ਸਪਲਾਈ ਸਕੀਮਾਂ ਨੂੰ ਚੰਗੀ ਤਰ੍ਹਾਂ ਲਾਗੂ ਕਰਨ ਅਤੇ ਨਿਗਰਾਨੀ ਨੂੰ ਅਸਰਦਾਰ ਬਣਾਉਣ ਲਈ।
(iii) ਵਿਭਾਗ ਦੀ ਕੁਸ਼ਲਤਾ ਵਧਾਉਣ ਅਤੇ ਸਕੀਮਾਂ ਦੇ ਰੱਖ ਰਖਾਵ ਦੀ ਗੁਣਵਤਾ ਵਿਚ ਸੁਧਾਰ ਲਿਆਉਣ ਲਈ ।

ਉਪਰੋਕਤ ਪੁਨਰਗਠਨ ਤੋਂ ਬਾਅਦ ਪੇਂਡੂ ਜਲ ਸਪਲਾਈ ਅਤੇ ਸਰਕਾਰੀ ਕੰਮਾਂ ਦੇ ਖੇਤਰ ਨੂੰ ਪੂਰਣ ਤੌਰ ਤੇ ਇਕੱਠਾ ਕਰ ਦਿੱਤਾ ਗਿਆ ਹੈ ਅਤੇ ਮੰਡਲ ਅਤੇ ਉਪ ਮੰਡਲ ਦੇ ਖੇਤਰ ਵੀ ਨਿਰਧਾਰਿਤ ਕਰ ਦਿੱਤੇ ਗਏ ਹਨ।